ਗ੍ਰਹਸਥੀ ਵਿੱਚ Self-Protection: ਪਿਆਰ, ਹੱਦਾਂ ਅਤੇ ਆਤਮ-ਸਮਾਨ

ਗ੍ਰਹਸਥੀ ਅੱਜ ਭਾਵਨਾ ਨਾਲ ਨਹੀਂ, ਸਮਝ ਅਤੇ ਹੱਦਾਂ ਨਾਲ ਚਲਦੀ ਹੈ। ਮੁੱਦਾ ਔਰਤ ਜਾਂ ਮਰਦ ਦਾ ਨਹੀਂ, ਵਿਹਾਰ ਦਾ ਹੈ। ਹਰ ਅੱਥਰੂ ਸੱਚ ਨਹੀਂ ਹੁੰਦਾ, ਹਰ ਤਾਣਾ ਪਿਆਰ ਨਹੀਂ ਹੁੰਦਾ, ਅਤੇ ਹਰ ਚੁੱਪੀ ਕਮਜ਼ੋਰੀ ਨਹੀਂ ਹੁੰਦੀ। ਜਿੱਥੇ ਬੇਇੱਜ਼ਤੀ ਆਦਤ ਬਣ ਜਾਏ, ਘਰ ਦੀ ਗੱਲ ਬਾਹਰਲਿਆਂ ਤੱਕ ਜਾਵੇ, guilt ਨਾਲ ਫੈਸਲੇ ਕਰਵਾਏ ਜਾਣ, ਧਮਕੀ ਜਾਂ ਡਰ ਨਾਲ ਰਿਸ਼ਤਾ ਚਲਾਇਆ ਜਾਵੇ— ਉੱਥੇ ਪਿਆਰ ਨਹੀਂ, ਕੰਟਰੋਲ ਹੁੰਦਾ ਹੈ। ਸਿਹਤਮੰਦ ਗ੍ਰਹਸਥੀ ਲਈ— ਪਿਆਰ ਹੋਵੇ, ਪਰ ਹੱਦਾਂ ਨਾਲ, ਸਹਿਨਸ਼ੀਲਤਾ ਹੋਵੇ, ਪਰ ਆਤਮ-ਸਮਾਨ ਨਾਲ, ਗੱਲਬਾਤ ਹੋਵੇ, ਪਰ ਆਦਰ ਨਾਲ, ਭਰੋਸਾ ਹੋਵੇ, ਪਰ ਅੱਖਾਂ ਖੁੱਲੀਆਂ। ਆਪਣੀ ਮਾਨਸਿਕ ਸ਼ਾਂਤੀ ਬਚਾਉਣਾ ਗੁਨਾਹ ਨਹੀਂ। ਆਪਣੀ ਇੱਜ਼ਤ ਨਾਲ ਜੀਉਣਾ ਹੱਕ ਹੈ। ਗ੍ਰਹਸਥੀ ਧਰਮ ਹੈ, ਪਰ ਆਪਣੀ ਆਤਮਾ ਮਾਰ ਕੇ ਨਹੀਂ।
Share: Facebook | Twitter | LinkedIn

Comments

No comments yet.

Leave a comment




Back to home